Monday, 4 July 2011


ਜਿਉਣਾ ਤੇਰੇ ਤੋਂ ਬਗੈਰ ਕਦੇ, ਸੋਚਿਆ ਨਹੀ ਸੀ ਮੈਂ,
ਹੁਣ ਤੇਰੇ ਬਿਨ ਮਰ ਵੀ ਹੋਣਾ, ਔਖਾ ਹੋਈ ਜਾਂਦਾ ਏ।
ਹੁਣ ਹਸਤੀ ਤੇਰੀ ਬਹੁਤ ਉੱਚੀ, ਨਿਗਾਹ ਤੇਰੀ ਕਈਆਂ ਤੇ,
ਨਜ਼ਰ ਸਾਡੇ ਵੱਲ ਹੋਣਾ, ਔਖਾ ਹੋਈ ਜਾਂਦਾ ਏ।


ਹਿਜਰ ਤੇਰੇ ਵਿਚ ਭਰਦੇ ਵੀ ਰਹਿੰਦੇ ਸਾਂ,
ਫਿਰ ਖਾਰੇ ਪਾਣੀਆਂ 'ਚ ਹੜਦੇ ਵੀ ਰਹਿੰਦੇ ਸਾਂ,
ਡੋਬਦੇ ਰਹੇ ਨੀ ਵਿਚ ਸਾਰਿਆਂ ਹੀ ਚਾਂਵਾਂ ਨੂੰ,
ਨਿਤ ਰਹੇ ਉਡੀਕਦੇ ਨੀ ਤੇਰੀਆਂ ਹੀ ਰਾਵਾਂ ਨੂੰ।

ਤੇਰੇ ਝੂਠੇ ਲਾਰਿਆਂ ਦੀ ਸੂਲੀ ਅਸੀ ਟੰਗੇ ਗਏ,
ਭੋਲੀਆਂ ਸੂਰਤਾਂ ਵਾਲਿਆਂ ਦੇ ਨੈਣੋਂ ਅਸੀ ਡੰਗੇ ਗਏ,
ਐਵੇਂ ਰਹੇ ਘੂਰਦੇ ਬਨੇਰੇ ਬੈਠੇ ਕਾਂਵਾਂ ਨੂੰ,
ਨਿਤ ਰਹੇ ਉਡੀਕਦੇ ਨੀ ਤੇਰੀਆਂ ਹੀ ਰਾਵਾਂ ਨੂੰ।

ਜਿਨ੍ਹਾਂ ਨੂੰ ਕਦੇ ਗਲ ਦਾ ਹਾਰ ਬਣਾਉਂਦੀ ਸੈਂ,
ਜਿਨ੍ਹਾਂ ਉਤੇ ਸਿਰ ਰੱਖ ਕਹਾਣੀਆਂ ਸੁਣਾਉਦੀ ਸੈਂ,
ਭੁੱਲ ਗਇਏਂ ਅੱਜ ਉਹਨਾਂ ਮੇਰੀਆਂ ਨੀ ਬਾਵਾਂ ਨੂੰ,
ਨਿਤ ਰਹੇ ਉਡੀਕਦੇ ਨੀ ਤੇਰੀਆਂ ਹੀ ਰਾਵਾਂ ਨੂੰ।

ਵਿਛੋੜਿਆਂ ਦੇ ਫੱਟਾਂ ਨੂੰ ਸਿਉਣਾਂ ਬੜਾ ਔਖਾ ਏ,
ਤੇਰੇ ਤੋਂ ਬਗੈਰ ਯਾਰਾ ਜਿਉਣਾਂ ਬੜਾ ਔਖਾ ਏ,
ਮੌਤ ਹੀ ਹਟਾਊ ਇਹਨਾਂ ਹੋਕਿਆਂ ਤੇ ਹਾਂਵਾਂ ਨੂੰ,
ਨਿਤ ਰਹੇ ਉਡੀਕਦੇ ਨੀ ਤੇਰੀਆਂ ਹੀ ਰਾਵਾਂ ਨੂੰ।

No comments:

Post a Comment