Monday, 7 January 2013

ਕਾਫਲਾ ਛੋਟਾ ਹੀ ਸਹੀ ,ਪਰ ਹੈ ਦਲੇਰਾਂ ਦਾ ,
ਗਿਦੜ੍ਹਾਂ ਦਾ ਨਹੀਂ ਹੈ ਇਹ ਬੱਬਰ ਸ਼ੇਰਾਂ ਦਾ
ਅਕਾਲ ਪੁਰਖ ਦੀ ਉਟ ਲੈ ਕੇ ਤੁਰਦੇ ਹੀ ਜਾਵਾਂਗੇ
ਕਿਸੇ ਨਾ ਕਿਸੇ ਦਿਨ ਤਾਂ ਮੰਜਿਲ ਨੂੰ ਪਾਵਾਂਗੇ .....

... ਜਦੋਂ ਘਰੋਂ ਤੁਰੇ ਸੀ ਤੇ ਨਾਲ ਬਹੁਤੇ ਜੁੜੇ ਸੀ ,
ਪਰ ਰਾਹ ਦੀਆਂ ਔਕੜ੍ਹਾਂ ਦੇਖ ਪਿਛੇ ਬਹੁਤ ਮੁੜੇ ਸੀ
ਪਰ ਅਸੀਂ ਰੱਖਾਂਗੇ ਜਿਗਰਾ ਨਾ ਪੈਰ ਪਿੱਛੇ ਹਟਾਵਾਂਗੇੁ
ਕਿਸੇ ਨਾ ਕਿਸੇ ਦਿਨ ਤਾਂ ਮੰਜਿਲ ਨੂੰ ਪਾਵਾਂਗੇ ...

ਰਸਤਾ ਵੀ ਔਖਾ ਏ ਤੇ ਵਾਟ ਵੀ ਲੰਮੇਰੀ ਏ
ਦੁਖਾਂ ਦਾ ਹੈ ਦਰਿਆ ਤੇ ਮੁਸੀਬਤਾਂ ਦੀ ਹਨੇਰੀ ਏ
ਪਰ ਅਸੀਂ ਇਹਨਾਂ ਔਕੜਾਂ ਨੂੰ ਲੰਘ ਕੇ ਵਿਖਾਵਾਂਗੇ
ਕਿਸੇ ਨਾ ਕਿਸੇ ਦਿਨ ਤਾਂ ਮੰਜਿਲ ਨੂੰ ਪਾਵਾਂਗੇ .

1 comment: