Thursday, 26 January 2012

ਆਦਮੀ ਡਗਮਗਾਇਆ ਲਗਦਾ ਹੈ
ਇਹ ਸਮੇਂ ਦਾ ਸਤਾਇਆ ਲਗਦਾ ਹੈ
ਲਬ 'ਤੇ ਆਹਾਂ, ਉਦਾਸ ਨੇ ਅੱਖੀਆਂ
ਤੈਨੂੰ ਕੋਈ ਯਾਦ ਆਇਆ ਲਗਦਾ ਹੈ
ਤੂੰ ਤਾਂ ਬਹਿ ਗਈ ਏਂ ਪੇਕੀਂ ਦਿਲ ਲਾ ਕੇ
ਸਹੁਰੇ ਘਰ ਨੂੰ ਭੁਲਾਇਆ ਲਗਦਾ ਹੈ
ਕੋਟ ਪਾ ਕੇ ਨਵਾਂ ਜੋ ਫਿਰਦਾ ਏਂ
ਕਿਤੋਂ ਸਜਰਾ ਚੁਰਾਇਆ ਲਗਦਾ ਹੈ
ਉਹ ਤਾਂ ਵੋਟਾਂ 'ਚ ਹੁਬ ਕੇ ਖੜ੍ਹਿਆ ਸੀ
ਪੈਸੇ ਦੇ ਕੇ ਬਿਠਾਇਆ ਲਗਦਾ ਹੈ
ਡੀ. ਸੀ. ਆਇਆ ਏ ਹੁਣ ਨਵਾਂ ਜਿਹੜਾ
ਉਹ ਤਾਂ ਮੇਰਾ ਹੀ ਤਾਇਆ ਲਗਦਾ ਹੈ
ਥੁਕਦਾ ਫਿਰਦਾ ਏ ਥਾਂ-ਕੁ-ਥਾਂ ਜਿਹੜਾ
ਉਹਨੇ ਜਰਦਾ ਲਗਾਇਆ ਲਗਦਾ ਹੈ
ਲੈ ਕੇ ਆਏ ਹੋ ਆਟਾ ਮੱਕੀ ਦਾ
ਸਾਗ ਅਜ ਫਿਰ ਬਣਾਇਆ ਲਗਦਾ ਹੈ
ਮੁਸਕਰਾਉਂਦੇ ਹੋ ਸ਼ੇਅਰ ਪੜ੍ਹ-ਪੜ੍ਹ ਕੇ
ਆਪ ਨੂੰ ਲੁਤਫ਼ ਆਇਆ ਲਗਦਾ ਹੈ
ਇਸ਼ਕ ''ਉਲਫ਼ਤ'' ਨੂੰ ਅੰਤ ਲੈ ਬੈਠਾ
ਹੁਣ 'ਸੁਮਨ' ਵੀ ਸਤਾਇਆ ਲਗਦਾ ਹੈ

girl - ur name
boy - black lion
girl - are u joking
boy - no,,its mean .... kaalu singh
and urs
girl - soft underwear
boy - are u joking
girl - no,its mean .... komal chadda.......
♥ ~ ♥ ~ ♥ ~ ♥ ~ ♥ ~ ♥ ~ ♥ ~ ♥ ~
♥ ~ ♥ ~ ♥ ~ ♥
ਦਿੱਲ ਦੀ ਕਿਤਾਬ ਵਿੱਚ ਗੁਲਾਬ ਉਹਦਾ ਸੀ,
ਰਾਤ ਦੀਆ ਨੀਂਦਾ ਵਿੱਚ ਖਾਬ ਉਹਦਾ ਸੀ,
ਕਿੰਨਾ ਕਰਦੀ ਏ ਪਿਆਰ ????
ਮੇਂ ਜਦ ਪੁਛਿੱਆ ਸੀ ਇਹ ਸਵਾਲ,
ਮਰ ਜਾਵਾਗੀ ਤੇਰੀਆ ਬਾਹਾ ਵਿੱਚ ਇਹ ਜਵਾਬ
ਉਹਦਾ ਸੀ,
♥ ~ ♥ ~ ♥ ~ ♥ ~ ♥ ~ ♥ ~ ♥ ~ ♥ ~
♥ ~ ♥ ~ ♥ ~ ♥

Monday, 16 January 2012

"ੳ" ਉਮਰਾਂ ਦਾ ਸਾਥ
"ਅ" ਅਸੀਂ ਤੇਰਾ ਚਾਹੁੰਦੇ
...
"ੲ" ਇੱਕੋ ਇੱਕ ਤੂੰ ਹੀ
"ਸ" ਸੁਣੀਂ ਜੋ ਸੁਣਾਉਦੇ
"ਹ" ਹੋਲੀ-ਹੋਲੀ ਤੈਨੂੰ ਭਰਮਾਵਾਂ ਗੇ ਨੀ
"ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ
ਦੀ ਪਾਂਵਾਗੇ...
"ਖ" ਖੁੱਡੇ ਪਿਆਰ ਵਾਲੇ
"ਗ" ਗੋਰੀਏ ਤੂੰ ਆਜਾ
"ਘ" ਘਰ ਸਾਡੇ ਅੱਗੋ
"ਚ" ਚੰਨੋ ਗੇੜਾ ਲਾ ਜਾ...
"ਛ" ਛਤਰੀ ਤੇ ਦਿਲ ਦੀ ਬਿਠਾਵਾਂ ਗੇ
ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ
ਦੀ ਪਾਂਵਾਗੇ...
"ਜ" ਜਦੋਂ ਕੰਨੀ ਪੈਂਦੇ
"ਝ" ਝਾਂਜਰਾਂ ਦੇ ਸ਼ੋਰ
"ਟ" ਟੋਹਰ ਤੇਰੀ ਵੱਖ
"ਠ" ਠੱਗ ਲੈਂਦੀ ਤੋਰ
"ਡ" ਡੰਗ ਗੁੱਤ ਨਾਗਣੀਂ ਤੋਂ ਖਾਵਾਗੇ....
ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ
ਦੀ ਪਾਂਵਾਗੇ...
"ਢ" ਢੋਲ ਬਣ ਜਾਣਾਂ
"ਤ" ਤੇਰਾ ਮੁਟਿਆਰੇ
"ਥ" ਥੋੜੇ ਈ ਦਿਨਾਂ ਚ
"ਦ" ਦਿਨ ਆਉਣੇ ਪਿਆਰੇ
"ਧ" ਧੰਨ ਧੰਨ ਜੱਗ ਤੇ ਕਰਾਵਾਗੇ ਨੀ
"ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ
ਦੀ ਪਾਂਵਾਗੇ...
"ਨ" ਨਾਂ ਨਹੀਉ ਲੈਣਾਂ
"ਪ" ਪਿੰਡ ਵਿੱਚ ਰਹਿੰਦਾ
"ਫ" ਫੱਟੇ ਚੱਕ ਕਹਿੰਦੇ
"ਬ" ਬੰਬੀ ਉੱਤੇ ਡੇਰਾ...
"ਭ" ਭਾਬੀ ਮੇਰੇ ਯਾਰਾਂ ਦੀ ਬਣਾਵਾਗੇ.....
ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ
ਦੀ ਪਾਂਵਾ........