Wednesday 28 December 2011

… ਕੁਝ ਗੱਲਾਂ ਮੇਰੇ ਵਤਨ ਦੀਆਂ…

ਬਦਲ ਗਿਆ ਹੈ ਸਬ ਕੁਝ…ਇਸ ਫ਼ੇਰੀ ਵਿਚ ਜੋ ਦੇਖਿਆ ਮੈਂ …
ਰੱਖ਼ ਪੱਥਰ ਦਿਲ ਤੇ ਮੁੜਿਆਂ ਹਾਂ…ਪਰ ਪਿਆਸ ਅਜੇ ਵੀ ਬੁੱਝੀ ਨਹੀਂ
****
ਵੇਖਿਆ ਜੱਟ ਸਹਿਕਦਾ ਖੇਤਾਂ ਵਿਚ…ਡੀਜ਼ਲ ਸਪ੍ਰੇ ਹੁਣ ਮਹਿਂਗੀ ਹੈ
ਜੱਟ ਮੁੱਕ ਜਾਣਾ ਫ਼ਸਲੀ ਚੱਕਰ ਵਿਚ …ਇਹ ਘੁੱਮਣ ਘੇਰੀ ਮੁੱਕਦੀ ਨਹੀਂ
****
ਹੋਈ ਪੈਲੀ਼ ਮਹਿਂਗੀ ਬਹੁਤ ਹੁਣ…ਕਰੋੜਾਂ ਦੀ ਗਲ ਪਈ ਹੁੰਦੀ ਹੈ
ਕੀ ਬਣੂਂ ਹੋਰ ਕੁਝ ਸਾਲਾਂ ਨੂੰ …ਕਿਰਸਾਨੀ ਦਾ ਕੋਈ ਭਵਿੱਖ ਨਹੀਂ
****
ਘਰ ਕੋਠੀਆਂ ਵਿਚ ਤਬਦੀਲ ਹੋਏ…ਕਾਰਾਂ ਦੀ ਲੱਗ ਹੁਣ ਲਾਈਨ ਗਈ
ਸਿਰ ਤੇ ਕਰਜਾ਼ ਭਾਰੀ ਹੈ …ਚਾਦਰ ਪਸਰੀ ਦੀ ਕੋਈ ਸਮਝ ਨਹੀਂ
****
ਲੁਟੇਰੇ ਹੁਣ ਪੱਬੀਂ ਭਾਰ ਹੋਏ…ਲੁੱਟ ਲੈਣ ਜਾਂ ਬੱਚੇ ਚੁੱਕਦੇ ਨੇ
ਫਿ਼ਰੌਤੀ ਮੰਗਦੇ ਵੇਖ਼ ਕੇ ਖੀਸੇ ਨੂੰ…ਪੁਲਿਸ ਵੀ ਤਾਂ ਬੇਖ਼ਬਰ ਨਹੀਂ
****
ਰਿਸ਼ਤੇਦਾਰ ਹੁਣ ਟਾਲਾ ਵਟਦੇ…ਬਾਹਰੋਂ ਆਇਆਂ ਤੋ ਕੀ ਲੈਣਾ ਹੈ
ਗਿਫ਼ਟ ਦਵਾਨੀਆਂ ਦੇ ਜਾਦੇ…ਸਾਡਾ ਪੁੱਤ ਮੰਗਵਾਉਣ ਦੀ ਸਾਰ ਨਹੀਂ
****
ਮਿੱਤਰ ਬਦਲ ਗਏ ਸਮਾਂ ਬਦਲ ਗਿਆ…ਬਸ ਫੋਨ ਤੇ ਗਲਾਂ ਕਰਦੇ ਨੇ
ਸੰਡੇ ਹੈ ਪਰ ਮਸਰੂਫ਼ ਬਹੁਤ…ਮਿਲਣੇ ਦਾ ਵੀ ਵੱਕਤ ਨਹੀਂ
****
ਗੁਰੂ ਘਰ ਸੁੰਨਸਾਨ ਪਏ ਨੇ…ਤੜ੍ਹਕੇ ਪਾਠੀ ਬਾਂਗਾਂ ਦੇਂਦੇਂ ਨੇ
ਦੂਜੇ ਨੂੰ ਹਰ ਕੋਈ ਉਪਦੇਸ਼ੇ …ਆਪਣੇ ਤੇ ਕੋਈ ਅਸਰ ਨਹੀਂ
****
ਆਲੀਸ਼ਾਨ ਇਮਾਰਤ ਬਣ ਗਈ …ਗੋਲਕ ਦੀ ਪੂਜਾ ਹੁੰਦੀ ਹੈ
ਵਿਰਸਾ ਬਦਲਿਆ ਕੱਚ ਦੇ ਟੁਕੜਿਆਂ ਚ…ਕਾਰ ਸੇਵਾ ਤੇ ਕੋਈ ਸ਼ਰਤ ਨਹੀਂ
****
ਅਖੰਡ ਪਾਠ ਹੁਣ ਰਸਮਾਂ ਬਣ ਗਏ …ਵਿਆਹ ਮੰਗਣੇ ਤੇ ਹੀ ਰਖ਼ਦੇ ਨੇ
ਭੋਗ ਪਾਕੇ ਵਰਤੇ ਸ਼ਰਾਬ ਹੁਣ…ਗੁਰੂ ਗ੍ਰੰਥ ਦਾ ਕੋਈ ਸਤਿਕਾਰ ਨਹੀਂ
****
ਗਾਇਕ ਘੱਟ ਤੇ ਸੰਤ ਨੇ ਜਾਇਦਾ …ਨਿਤ ਕੂੜ ਚਰਚਾ ਪਈ ਹੁੰਦੀ ਹੈ
ਡੇਰੇਦਾਰ ਪ੍ਰੇਮੀ ਵੱਧ ਗਏ…ਕਲਗੀਆਂ ਵਾਲੇ ਦੀ ਕੋਈ ਝਿੱਝਕ ਨਹੀਂ
****
ਨੈਟਵਰਕ ਦਾ ਬਣ ਇਕ ਜਾਲ ਗਿਆ…ਮੋਬਾਇਲ ਹੈ ਹੁਣ ਸਬ ਕੰਨ੍ਹਾਂ ਤੇ
ਤਿੰਨ ਤਿੰਨ ਸਿੱਮ ਨੇ ਜੇਬਾਂ ਵਿਚ…ਗੁਲਾਮੀ ਵਿਚ ਕੋਈ ਕਸਰ ਨਹੀਂ
****
ਨਸਿ਼ਆਂ ਦੇ ਲੱਗ ਅੰਬਾਰ ਗਏ…ਨਵੀਂ ਪੀੜੀ ਨਸੇ਼ ਦੀ ਆਦੀ ਹੈ
ਕੰਮ ਕਰਣ ਦੀ ਆਦਤ ਛੁੱਟ ਗਈ …ਨੋਕਰੀ ਦੀ ਕੋਈ ਆਸ ਨਹੀਂ
****
ਆਸਿ਼ਕ ਰਹੇ ਨਾ ਭੂੰਡ ਹੁਣ… ਫ਼ੇਸਬੁੱਕ ਤੇ ਟਿੱਪਣੀ ਹੁੰਦੀ ਹੈ
ਖੜੇ ਵਾਲ ਤੇ ਕੰਨ ਚ ਵਾਲੀ …ਮਾਪਿਆਂ ਦੀ ਕੋਈ ਸ਼ਰਮ ਨਹੀਂ
****
ਰਫ਼ਤਾਰ ਬਹੁਤ ਹੈ ਸੜਕਾਂ ਤੇ…ਨਿਤ ਕਈ ਲੋਕ ਪਏ ਮਰਦੇ ਨੇ
ਸ਼ੋਰ ਹੈ ਪ੍ਰੈਸ਼ਰ ਹਾਰਨ ਦਾ…ਸਪੀਡ ਦੀ ਕੋਈ ਹੱਦ ਨਹੀਂ
****
ਭਰਮਾਰ ਹੈ ਹਵਾਈ ਅੱਡਿਆਂ ਤੇ…ਐਨ ਆਰ ਆਈ ਗੇੜੀਆਂ ਲਾਉਂਦੇ ਨੇ
ਦਿੱਲੀ ਨੂੰ ਕੋਸੇ ਹਰ ਕੋਈ…ਅੰਮ੍ਰਿਤਸਰ ਨੂੰ ਸਿੱਧੀ ਫ਼ਲਾਈਟ ਨਹੀਂ
****
ਮਾਂ ਖੇਡ ਕੱਬਡੀ ਨੂੰ ਦੱਸਦੇ… ਐਨ ਆਰ ਆਈ ਮੇਲੇ ਲਾਉਂਦੇ ਨੇ
ਫ਼ੋਕੀ ਟ੍ਹੌਰ ਦਾ ਇਕ ਵਸੀਲਾ ਹੈ…ਵਿਰਸੇ ਦੀ ਕੋਈ ਰਮਜ਼ ਨਹੀਂ
****
ਲਿੱਖ਼ ਦਿੱਤਾ ਜੋ ਕੁਝ ਦੇਖਿਆ ਮੈਂ… ਰੱਬ ਹੀ ਹੁਣ ਤਾਂ ਰਾਖ਼ਾ ਹੈ
ਪ੍ਰਦੀਪ ਨਗੋਚਾਂ ਕੱਢਦਾ ਹੈ…ਫੇਰੇ ਪ੍ਹੀੜੀ ਥੱਲੇ ਸਟਿੱਕ ਨਹੀਂ
****.................... http://www.facebook.com/Parrysidhu1

1 comment:

  1. Thanks for sharing my Kavita.... Arshdeep
    regards,
    Pardeep

    ReplyDelete