Saturday 30 July 2011


ਵੇਖ ਤੇਰੀ ਮਾਂ ਤਰਲੇ ਮਾਰੇ,,ਤੇਰੇ ਅੱਗੇ ਮਿੰਨਤ ਗੁਜਾਰੇ......
ਸਾਰੀ ਜਿੰਦਗੀ ਰੋਈ ਕਲਪੀ,,ਜਾਂਦੀ ਵਾਰ ਹਸਾਦੇ........
ਮੇਰਾ ਬੀਬਾ ਪੁੱਤ ਬਣਕੇ ਇੱਕ ਵਾਰੀ ਛੱਡ ਕੇ ਨਸ਼ਾ ਵਿਖਾਦੇ...।.
...
ਆਪਣੇ ਘਰ ਦੀ ਵੇਖ ਗਰੀਬੀ,, ਵੇਖ ਪਿਉ ਦੀ ਜੁੱਤੀ.....
...ਉਹੀ ਸੀਲੀ ਉਹੀ ਪਾਲੀ ਜਿੰਨੀ ਵਾਰ ਵੀ ਟੁੱਟੀ........
ਆਸ ਤੇਰੇ ਤੇ ਧਰਕੇ ਬੈਠਾ ਉਹਦੇ ਦਿਨ ਬਦਲਾਦੇ....
ਮੇਰਾ ਬੀਬਾ ਪੁੱਤ ਬਣਕੇ..........................​........।।

ਤੈਥੋਂ ਛੋਟੀ,,ਛੋਟੀ ਨਈ ਰਹੀ,,ਹੁਣ ਜਾਂਦੀ ਨਾ ਢੱਕੀ........
ਤੇਰੇ ਸ਼ੌਂਕਾ ਖਾਤਿਰ ਵੇਖੀ,, ਉਹ ਅਨਪੜ ਮੈਂ ਰੱਖੀ...
ਧੀ ਮੇਰੀ ਨੇ ਮੈਨੂੰ ਮਾਫ ਨਈ ਕਰਨੀ,,ਹੁੰਦਿਆਂ ਮੇਰੇ ਵਿਆਹ ਦੇ..
ਮੇਰਾ ਬੀਬਾ ਪੁੱਤ ਬਣਕੇ..........................​.......।।.

ਮਗਰ -ਮਗਰ ਤੇਰੇ ਫਿਰ ਨਈ ਸਕਦੀ,,ਹੁਣ ਤੁਰਨੋ ਮੈਂ ਰਹਿਗੀ...
ਕੀ ਫਾਇਦਾ ਪਛਤਾਉਣੇ ਦਾ ਜਦ ਮੜੀਆਂ ਵੱਲ ਨੂੰ ਪੈ ਗਈ....
" GILL" ਦੀ ਸੰਗਤ ਦਾ ਤੇਰੇ ਤੇ ਅਸਰ ਕਿਤੇ ਰੱਬ ਪਾਦੇ...
ਮੇਰਾ ਬੀਬਾ ਪੁੱਤ ਬਣਕੇ..,,ਇੱਕ ਵਾਰੀ ਛੱਡਕੇ ਨਸ਼ਾ ਵਿਖਾਦੇ...।

No comments:

Post a Comment