Monday 18 July 2011

ਭਾਈਆਂ ਬਾਝ ਨਾ ਮਜਲਿਸਾਂ ਸੋਹੰਦੀਆਂ ਨੇ, ਭਾਈ ਮਜਲਸੀਂ ਕਰਨ ਖੁਆਰ ਲੋਕੋ। ਭਾਈਆਂ ਬਾਝ ਬਹਾਰਾਂ ਨਾ ਹੁੰਦੀਆਂ ਨੇ, ਭਾਈ ਉਜਾੜਦੇ ਬਾਗ ਗੁਲਜ਼ਾਰ ਲੋਕੋ। ਅੰਮਾ ਜਾਏ ਹੀ ਹੁੰਦੇ ਸ਼ਰੀਕ ਵੱਡੇ, ਜਿਹਨਾਂ ਵੰਡਣਾ ਹੁੰਦਾ ਘਰ ਬਾਰ ਲੋਕੋ। ਰਾਮ ਕੋਲੋਂ ਮਰਵਾਇਆ ਸਗਰੀਵ ਭਾਈ, ਬਾਲੀ ਬਾਂਦਰਾਂ ਦਾ ਸਰਦਾਰ ਲੋਕੋ। ਜਿੱਤਣਾ ਰਾਵਣ ਨੂੰ, ਏਨ...ਾ ਆਸਾਨ ਨਹੀਂ ਸੀ, ਜੇ ਨਾ ਹੁੰਦਾ ਵਿਭੀਸ਼ਨ ਗੱਦਾਰ ਲੋਕੋ। ਲਛਮਣ ਵਰਗੇ ਭਰਾ ਵੀ ਨਾ ਲੱਭਣ, ਜਾਂਦਾ ਰਾਮ ਤੋਂ ਰਿਹਾ ਬਲਿਹਾਰ ਲੋਕੋ। ਦੋਵੇਂ ਭਾਈ ਹਾਬੀਬ ਕਾਬੀਲ ਵੀ ਸਨ, ਇਸ਼ਕ ਭੈਣ ਦੇ ਕੀਤੇ ਖਵਾਰ ਲੋਕੋ।

No comments:

Post a Comment