Wednesday 6 July 2011

ਤੂੰ ਲੱਗਦਾ ਬਾਜ਼ੀ ਜਿੱਤਣੀ ਏ,ਮੈਂ ਲੱਗਦਾ ਸੱਬ ਕੁੱਝ ਹਰ ਜਾਣਾ,
ਅਸੀਂ ਇਸ਼ਕ ਮੁੱਕਦਮੇ ਦੀਆਂ ਤਰੀਕਾਂ ਭੁਗਤ ਦਿਆਂ ਨੇ ਮਰ ਜਾਣਾ,
ਤੂੰ ਇੱਕ ਦੋ ਵਾਪਿਸ ਲੈ ਲੈਅ ਨੀ ਤੇਰੀ ਕਿਰਪਾ ਨਾਲ ਇਲਜ਼ਾਮ ਬੜੇ,
ਤੂੰ ਜ਼ੁਲਮਾ ਲਈ ਮਸ਼ਹੂਰ ਬੜੀ ਅਸੀਂ ਯਾਰੀ ਲਈ ਬਦਨਾਮ ਬੜੇ,
ਤੇਰਾ ਵਿੱਚ ਕਾਤਲਾਂ ਨਾਮ ਹਊ,ਅਸੀਂ ਵਿੱਚ ਆਸ਼ਕਾਂ ਕਰ ਜਾਣਾ,
ਅਸੀਂ ਇਸ਼ਕ ਮੁੱਕਦਮੇ ਦੀਆਂ ਤਰੀਕਾਂ ਭੁਗਤ ਦਿਆਂ ਨੇ ਮਰ ਜਾਣਾ,
ਤੇਰੇ ਦਿਲ ਦਾ ਵੇਹੜਾ ਤੰਗ ਜਿਹਾ ਮੈਨੂੰ ਲਗਦਾ ਨਹੀਉਂ ਥਾਂ ਮਿਲਣੀ,
ਇਹਨਾ ਤੇਰੀਆਂ ਸੰਗਣੀਆਂ ਜ਼ੁਲਫਾਂ ਦੀ ਐ ਹੋਰ ਕਿਸੇ ਨੂੰ ਛਾਂ ਮਿਲਣੀ,
ਮੈਂ ਔੜਾਂ ਮਾਰੇ ਰੁੱਖ ਜਿਹਾ ਦੁਨੀਆ ਦੇ ਵਿੱਚ ਸੁੱਕ ਸੜ ਜਾਣਾ,
ਅਸੀਂ ਵਿੱਚ ਆਸ਼ਕਾਂ ਕਰ ਜਾਣਾ,ਅਸੀਂ ਇਸ਼ਕ ਮੁੱਕਦਮੇ ਦੀਆਂ ਤਰੀਕਾਂ ਭੁਗਤ ਦਿਆਂ ਨੇ ਮਰ ਜਾਣਾ,
ਕੁਝ ਗਮ ਸਾਨੂੰ ਰੁਜ਼ਗਾਰਾ ਦੇ ਕੁਝ ਤੇਰੇ ਝੇੜਿਆਂ ਖਾ ਜਾਣਾ,
ਸਾਡੇ ਪਿੰਡ ਤੋਂ ਸ਼ਹਿਰ ਤੇਰੇ ਦੇ ਵੱਜਦੇ ਗੇੜਿਆਂ ਖਾ ਜਾਣਾ,
ਤੇਰੇ ਬੈਂਸ ਯਾਰ ਨੇ ਮਰਨਾ ਏ,ਪਰ ਦੋਸ਼ ਤੇਰੇ ਸਿਰ ਧਰ ਜਾਣਾ,
ਅਸੀਂ ਇਸ਼ਕ ਮੁੱਕਦਮੇ ਦੀਆਂ ਤਰੀਕਾਂ ਭੁਗਤ ਦਿਆਂ ਨੇ ਮਰ ਜਾਣਾ,
ਭੁਗਤ ਦਿਆਂ ਨੇ ਮਰ ਜਾਣਾ,ਭੁਗਤ ਦਿਆਂ ਨੇ ਮਰ ਜਾਣਾ

No comments:

Post a Comment