Sunday, 10 July 2011

ਕਨੇਡਾ ਦੇ ਫੁੱਲ ਤੇ ਪੰਜਾਬੀ ਕਾਟੋ
ਵਾਲ ਕਟਾ ਕੇ ਬਣ ਗਈ ਝਾਟੋ
ਜੀਨ ਸ਼ੀਨ ਤੇ ਪਾ ਲਿਆ ਟੌਪ
ਕਹਿੰਦੀ I am very HOT
ਖੜੇ ਪੰਜਾਬੀ ਰਹਿ ਗਏ ਤੱਕਦੇ
ਲੰਘ ਗਈ ਗੋਰੀ ਕੋਲ ਦੀ ਹੱਸਕੇ
ਹੁਣ English ਨੂੰ ਮੂੰਹ ਮਾਰਦੀ
ਸਾਡੇ ਉਤੇ ਰੋਹਬ ਝਾੜਦੀ
ਸਮਝ ਨਹੀ ਆਉਦੀ ਕੀਟੋ-ਪਾਟੋ
ਕਨੇਡਾ ਦੇ ਫੁੱਲ ਤੇ ਪੰਜਾਬੀ ਕਾਟੋ
ਕਹਿੰਦੀ ਹੁਣ ਮੈਂ ਹੱਥ ਨਾ ਆਉਂਦੀ
12 ਘੰਟੇ ਸ਼ਿਫਟਾਂ ਲਾਉਂਦੀ
ਤੂੰ ਤਾਂ ਪੀ ਕੇ ਲਿਟਿਆ ਰਹਿੰਦਾ
ਕਦੇ ਨਾ ਕੋਲੇ ਉਠਦਾ ਬਹਿੰਦਾ
ਹੁਣ ਮੈਂ ਚੱਲੀ, ਤੂੰ ਚੁੱਕੀ ਫਿਰ ਹੱਥ ਵਿਚ Married ਵਾਲਾ ਮਾਟੋ
ਕਨੇਡਾ ਦੇ ਫੁੱਲ ਤੇ ਪੰਜਾਬੀ ਕਾਟੋ

No comments:

Post a Comment