Monday 18 July 2011

ਕੱਲੀ ਨੂੰ ਮੈਨੂੰ ਬਾਪੂ ਕਦੀ ਜਾਣ ਨਾ ਦਿਤਾ ਮੇਲੇ..
ਕੱਲੀ ਨੂੰ ਮੈਨੂੰ ਬਾਪੂ ਕਦੀ ਜਾਣ ਨਾ ਦਿਤਾ ਖੇਲੇ..
ਵਿਚ ਪਰਦੇਸ ਕੱਲੀ ਨੂੰ ਕਾਹਤੋ ਤੋਰਤਾ..?
ਮਾਫ ਕਰੀ ਬਾਪੂ ਜੇ ਮੈ ਸੱਚ ਬੋਲਤਾ..

ਧੰਨਵਾਦ ਉਚੀ ਤੂੰ ਦਿਵਾਈ ਵਿਦਿਆ..
ਪਰ ਸਾਰੀ ਖੂਹ ਚ' ਤੂੰ ਪਵਾਈ ਵਿਦਿਆ..
ਦਸਵੀ ਜਮਾਤ ਫੇਲ ਮੇਰਾ ਘਰਵਾਲਾ..
ਕੁਲ ਮੈ ਗੁਲਾਬ ਕੰਡਿਆ ਚ' ਰੋਲਤਾ..
ਮਾਫ ਕਰੀ ਬਾਪੂ ਜੇ ਮੈ ਸੱਚ ਬੋਲਤਾ..

ਬਿਨਾ ਪੁਛੇ ਮੈਥੋ ਮੇਰਾ ਸਾਕ ਕਰਤਾ..
ਮਾਂ ਮੇਰੀ ਤੂੰ ਮੈਨੂੰ ਰਾਖ ਕਰਤਾ..
ਹਾਣ ਪਰਵਾਨ ਹੁੰਦੇ ਸੁਪਨੇ ਕੁੰਵਾਰੀਆਂ ਦੇ..
ਉਮਰੋ ਵਢੇਰਾ ਮਾਹੀ ਕਾਹਤੋ ਟੋਲਤਾ..?
ਮਾਫ ਕਰੀ ਬਾਪੂ ਜੇ ਮੈ ਸੱਚ ਬੋਲਤਾ..

ਬਾਪੂ ਤੇਰੇ ਪੁੱਤਾਂ ਨੂੰ ਸੀ ਸੌਕ ਬਾਹਰ ਦਾ..
ਸਾਰਿਆ ਨੇ ਰਲ ਧੀ ਨੂੰ ਸੂਲੀ ਚਾੜਤਾ...
ਸਾਰਾ ਹੀ ਟੱਬਰ ਤੇਰਾ ਆ ਗਿਆ CANADA ..
ਪਰ ਮੇਰੀ ਜਿੰਦਗੀ ਚ' ਜ਼ਹਿਰ ਘੋਲਤਾ
ਮਾਫ ਕਰੀ ਬਾਪੂ ਜੇ ਮੈ ਸੱਚ ਬੋਲਤਾ..

No comments:

Post a Comment