ਆਇਆ ਨਾ ਰਾਸ ਜਿਸਮ ,,
ਰੂਹ ਦਾ ਅੰਦਰ ਹੀ ਅੰਦਰ ਤੜਫ਼ਣਾ ਜਾਰੀ ਏ...
ਜੋ ਟੁੱਟੇ ਗਏ ਜੰਮਦਿਆ ਹੀ ਮੇਰੀ ਅੱਖਾ ਦੇ ਵਿੱਚ
ਉਹਨਾ ਟੁੱਟੇ ਸੁਪਨਿਆ ਦਾ ਅੱਖਾ ਵਿੱਚ ਰੜਕਣਾ ਜਾਰੀ ਏ..
ਬੁੱਝੀ ਨਾ ਪਿਆਸ ਰੂਹ ਮੇਰੀ ਦੀ,,
ਗਿਹਰੇ ਤੋਂ ਗਿਹਰੇ ਸਾਗਰਾ ਵਿੱਚ ਡੁੱਬ ਲਿਆ ਹਾਲੇ ਵੀ ਤੜਫ਼ਣਾ ਜਾਰੀ ਏ...
ਰਹੀ ਆਸ ਸਦਾ ਕਿ ਮੇਰੇ ਗਲ ਲੱਗ ਕੇ ਸਬ ਦੁੱਖ ਦੂਰ ਕਰੇਗੀ ,,
ਨਾ ਮੁੜਿਆ ਉਹ ਸਕਸ਼ ਮੇਰਾ ਗਮ ਦੇ ਮਾਰੂਥਲਾ ਵਿੱਚ ਭਟਕਣਾ ਜਾਰੀ ਏ...
ਲਹਿਰ ਦਰ ਲਹਿਰ ਟਕਰਾ ਕੇ ਵਾਪਿਸ ਮੁੜ ਜਾਂਦਾ ਹਾ ਮੈਂ,,
ਪੱਥਰ ਹੋਇਆ ਨੂੰ ਖੋਰਣ ਲਈ ਪਾਣੀ ਵਾਂਗ ਤੜਫ਼ਣਾ ਜਾਰੀ ਏ..
No comments:
Post a Comment