Monday, 24 October 2011

" ਮੈਂ " ਨੀ ਚਾਹੁੰਦੀ ਬਣਾ ਉਹ ਸਿਰਨਾਵੇਂ ਕੋਰੇ ਕਾਗਜ਼ ਦੇ... ਜੋ ਸ਼ੁਰੂ ਤਾਂ ਕੀਤੇ ਪਰ ਮੁਕਾਮ ਤੱਕ ਨਾ ਪਹੂੰਚ ਪਾਏ.......
ਨਾ " ਮੈਂ " ਉਹ ਕਿਨਾਰਾ ਬਣਨਾ ਚਾਹੁੰਦੀ ਹਾਂ... ਜੋ ਚਿਰ ਸਾਗਰ ਕੋਲ ਰਹਿ ਕੇ ਵੀ ਕਦੇ ਉਸ ਨੂੰ ਨਾ ਮਿਲ ਸਕਿਆ....
ਨਾ " ਮੈਂ " ਬਨਣਾ ਚਾਹੁੰਣੀ ਉਸ ਮੁੱਠੀ ਰੇਤ ਦੀ ਤਰਾਂ... ਜਿਹੜੀ ਅਕਸ ਆਪਣਾ ਕਿਰ ਕਿਰ ਕਰਕੇ ਗਵਾ ਜਾਦੀਂ........"
" ਮੈਂ " ਉਹ ਰਸਤਾ ਵੀ ਨਹੀਂ ਬਨਣਾ ਚਾਹੁੰਦੀ ਪਿੰਡ ਦਾ... ਜਿਹੜਾ ਜਾਦਾਂ ਸੀ ਸਿਰਫ਼ ਸ਼ਮਸ਼ਾਨ ਨੂੰ.........
ਇੱਕ ਲਿਖਾਰੀ ਦੀ ਕਲਮ 'ਚੋਂ ਨਿਕਲ ਕੇ ....." ਮੈਂ " ਉਹ ਜਜ਼ਬਾਤਾਂ ਦਾ ਗਵਾਹ ਬਨਣਾ ਚਾਹੁੰਦੀ ਹਾਂ.....
ਤਨ ਦੀ ਮੋਤ ਤਾਂ ਹਰ ਕੋਈ ਮਰਦਾ....... " ਮੈਂ " ਪਰ ਅੱਖਰਾਂ 'ਚ ਜਿਓੁਣਾ ਚਾਹੁੰਦੀ ਹਾਂ......

No comments:

Post a Comment