Monday, 24 October 2011


ਛੱਡ ਜਾਣਾ ਸੱਜਣਾ ਨੇ, ਤੂੰ
ਇਕੱਲਾ ਰਹਿ ਜਾਏਂਗਾ
ਕਿੰਨੀ ਕੁ ਉਮਰ ਹੁੰਦੀ, ਵੇਖੇ ਹਰ ਸੁਪਣੇ
ਦੀ,
ਤਰੇੜ ਦੀ ਹੀ ਲੋੜ ਹੁੰਦੀ, ਸ਼ੀਸ਼ੇ ਵਿੱਚ
ਟੁੱਟਣੇ ਦੀ,
ਕਿੰਨਾ ਚਿਰ ਆਸਾਂ ਦੇ ਤੂੰ, ਗੀਤ
ਦਿਲਾ ਗਾਏਂਗਾ,
ਛੱਡ ਜਾਣਾ ਸੱਜਣਾ ਨੇ, ਤੂੰ
ਇਕੱਲਾ ਰਹਿ ਜਾਏਂਗਾ,
ਉਹ ਗੈਰਾਂ ਨਾਲ ਖੁਸ਼ ਨੇ ਤਾਂ, ਖੁਸ਼ ਹੀ ਤੂੰ
ਰਹਿਣ ਦੇ,
ਰੋਕ ਇਨਾ ਅੱਖੀਆਂ ਨੂੰ,ਨਾ ਭੁਲੇਖੇ ਓਹਦੇ
ਪੈਣਦੇ,
ਹੋਰ ਕਿੰਨੇ ਵਰੇ ਜ਼ਿੰਦਗੀ ਦੇ, ਉਡੀਕਾਂ 'ਚ'
ਲੰਘਾਏਂਗਾ,
ਛੱਡ ਜਾਣਾ ਸੱਜਣਾ ਨੇ, ਤੂੰ
ਇਕੱਲਾ ਰਹਿ ਜਾਏਂਗਾ.

No comments:

Post a Comment