Monday, 3 October 2011


ਲਾਕੇ ਇਲਜਾਮ ਕਈ,,ਸੌਹਰਿਆਂ ਨੇ ਛੱਡੀਆਂ ਜੋ........
ਆਲਣੇ ਚੋਂ ਬਾਹਰ ਕੂੰਜਾ,, ਧੱਕੇ ਦੇ ਕੇ ਕੱਢੀਆਂ ਜੋ.....
ਉਹਨਾ ਕੁੜੀਆਂ ਨੂੰ ਕਹਿਣਾ,ਦੁੱਖ ਸਿੱਖ ਜਾਣ ਸਹਿਣਾ,,
ਰੱਬ ਵੇਖਦਾ ਏ ਧਰਤੀ ਤੇ ਜੋ ਹੁੰਦਾ ਏ.......
ਜਿਹਦਾ ਕੋਈ ਵੀ ਨਈ ਹੁੰਦਾ,,ਉਹਦਾ ਓ ਹੁੰਦਾ ਏ..।।
ਕਦੇ ਨਾ ਡਲਾਉਣ ਚਿੱਤ ,,ਰੱਬਾ ਭੈਣਾ ਮੇਰੀਆਂ.......
ਪੇਕਿਆਂ ਦੇ ਬੈਠੀਆਂ ਜੋ ਝੱਲਦੀਆਂ ਨੇਰੀਆਂ.......
ਜਿੰਨਾ ਰੁੱਖੀ ਮਿੱਸੀ ਖਾਕੇ,,ਰੱਖੀ ਆਬਰੂ ਬਚਾਕੇ,,
ਸਦਾ ਲੁੱਕ-ਲੁੱਕ ਦੁਨੀਆਂ ਤੇ ਰੋ ਹੁੰਦਾ ਏ......
ਜਿਹਦਾ ਕੋਈ ਵੀ ਨਈ ਹੁੰਦਾ,, ਉਹਦਾ..........।।
ਤੁਸੀ ਕਦੇ ਹਾਣੀਓ,,ਇਹ ਪਾਪ ਨਾ ਕਮਾਇਓ.....
ਲਾਵਾਂ ਵੇਲੇ ਦਿੱਤੇ ''ਬੱਲ"" ਵਚਨ ਪੁਗਾਇਓ........
ਕਿਤੇ ਪੈ ਜਵੇ ਤਰੇੜ,,ਲਇਓ ਬੈਠ ਕੇ ਨਿਬੇੜ....,,
ਉਹ ਨਈ ਟੁੱਟਦੇ ਜਿੰਨਾ ਦੇ ਵਿੱਚ ਮੋਹ ਹੁੰਦਾ ਏ....
ਜਿਹਦਾ ਕੋਈ ਵੀ ਨਈ ਹੁੰਦਾ,,ਉਹਦਾ ਓ ਹੁੰਦਾ ਏ..

No comments:

Post a Comment