Tuesday 6 September 2011


ਯਾਰਾ ਵੇ ਤੇਰੀ ਯਾਰੀ ,
ਸਾਰੇ ਜਗ ਤੋਂ ਨਿਆਰੀ ,
ਜਿਸ ਵੇਲੇ ਵੀ ਲੋੜ ਪਈ ,
ਹਥ ਫੜ ਨਾਲ ਖਲੋ ਗਈ ,
ਯਾਰਾ ਵੇ ਤੇਰੀ ਯਾਰੀ |
ਜਿਸ ਵੇਲੇ ਵੀ ਅਜਮਾਈ ,
ਹਰ ਵੇਲੇ ਨੂੰ ਜਿਤ ਆਈ ,
ਜਦ ਪਈ ਇਸ਼ਕੇ ਦੀ ਮਾਰ ,
ਸਾਡੇ ਹੰਝੂ ਪੂੰਜਣ ਆਈ ,
ਯਾਰਾ ਵੇ ਤੇਰੀ ਯਾਰੀ ,
ਸਾਰੇ ਜਗ ਤੋਂ ਨਿਆਰੀ |
ਵਿਚ ਬਾਜਾਰ ਨਾ ਵਿਕੀ ,
ਵਿਚ ਥਲਾਂ ਨਾ ਸੜੀ ,
ਰਾਂਹਾਂ ਦਾ ਬਣ ਚਾਨਣ ,
ਢੇਡਿਆਂ ਤੋਂ ਬਚਾ ਰਹੀ ,
ਯਾਰਾ ਵੇ ਤੇਰੀ ਯਾਰੀ ,
ਸਾਰੇ ਜਗ ਤੋਂ ਨਿਆਰੀ !

No comments:

Post a Comment